ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਸ੍ਰੀ ਹਰੀਦਾਸ ਨਿਕੁੰਜ ਬਿਹਾਰੀ ਸੇਵਾ ਸੰਮਤੀ ਵੱਲੋਂ ਸ੍ਰੀ ਮਦ ਭਾਗਵਤ ਕਥਾ ਨੂੰ ਲੈ ਕੇ ਰੋਜ਼ਾਨਾ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਦਸਵੀਂ ਪ੍ਰਭਾਤ ਫੇਰੀ ਮਾਇਆ ਗਾਰਡਨ ਵਿਖੇ ਕੱਢੀ ਗਈ ਜਿੱਥੇ ਭਗਤਾ ਵੱਲੋਂ ਠਾਕੁਰ ਜੀ ਦਾ ਹੋਲੀ ਦੇ ਰੰਗਾਂ ਦੇ ਨਾਲ ਅਤੇ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ
ਇਸ ਮੌਕੇ ਵੱਖ-ਵੱਖ ਸ਼ਰਧਾਲੂਆਂ ਵੱਲੋਂ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ ਅਤੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਵਿਸ਼ੇਸ਼ ਰੂਪ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰੁਨ ਬਾਂਸਲ, ਕੰਨੂ ਅਮਿਤ ਕੋਸ਼ਲ, ਮਨੋਜ ਸਿੰਗਲਾ ਅਤੇ ਰਾਜn ਸਿੰਗਲਾ ਨੇ ਦੱਸਿਆ ਕਿ ਰੋਜ਼ਾਨਾ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ ਅਤੇ 8 ਮਾਰਚ ਤੋਂ 15 ਮਾਰਚ ਤੱਕ ਸ੍ਰੀ ਮਦ ਭਾਗਵਤ ਕਥਾ ਹੋਵੇਗੀ ਅਤੇ 8 ਮਾਰਚ ਨੂੰ ਸਵੇਰੇ ਕਲਸ਼ ਅਤੇ ਝੰਡਾ ਯਾਤਰਾ ਤੋਂ ਕਥਾ ਸ਼ੁਰੂ ਹੋਵੇਗੀ ਉਨਾਂ ਨੇ ਕਿਹਾ ਕਿ ਠਾਕੁਰ ਜੀ ਦੀ ਛਵੀ ਸ੍ਰੀ ਬ੍ਰਿੰਦਾਵਨ ਧਾਮ ਤੋਂ ਵਿਸ਼ੇਸ਼ ਤੌਰ ਤੇ ਇੱਥੇ ਲਿਆਂਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਭਗਤਾ ਦੇ ਵਿੱਚ ਕਾਫੀ ਉਤਸਾਹ ਹੈ ਅਤੇ ਸੁਨਾਮ ਮੁੜ ਤੋਂ ਬਰਿੰਦਾਵਨ ਧਾਮ ਬਣੇਗਾ। ਅਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਆਪਣੇ ਸ਼੍ਰੀ ਮੁੱਖ ਦੇ ਨਾਲ ਸ਼੍ਰੀ ਮੰਦ ਭਾਗਵਤ ਕਥਾ ਦਾ ਪ੍ਰਵਚਨ ਕਰਨਗੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਮਿਤੀ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ ਅਤੇ ਕਿਸੇ ਵੀ ਸ਼ਰਧਾਲੂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਹਰ ਮੈਂਬਰ ਦੀ ਡਿਊਟੀ ਲਗਾਈ ਗਈ ਹੈ ਅਤੇ ਮੈਂਬਰ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਹੇ ਹਨ।